ਸਾਡੇ ਬਾਰੇ

Home / ਸਾਡੇ ਬਾਰੇ

ਸਾਡੇ ਬਾਰੇ

ਅਸੀਂ ਆਸਟ੍ਰੇਲੀਆ ਵਿੱਚ ਅਨੁਵਾਦਕਾਂ ਅਤੇ  ਦੁਭਾਸ਼ੀਆਂ  ਲਈ ਰਾਸ਼ਟਰੀ ਮਾਪਦੰਡ ਨਿਯਤ ਕਰਨ ਅਤੇ ਪ੍ਰਮਾਣਿਤ ਕਰਨ ਵਾਲੀ ਅਥਾਰਟੀ ਹਾਂ।

259e8a1f-6f1c-4e1b-8783-899104df16d3

ਅਸੀਂ ਕੌਣ ਹਾਂ

NAATI ਅਨੁਵਾਦ ਅਤੇ ਦੁਭਾਸ਼ੀਆ ਖੇਤਰ ਲਈ ਉੱਚੇ ਰਾਸ਼ਟਰੀ ਮਾਪਦੰਡ ਨਿਰਧਾਰਤ ਕਰਦੀ ਹੈ ਅਤੇ ਕਾਇਮ ਰੱਖਦੀ ਹੈ, ਅਤੇ ਇਸ ਪੇਸ਼ੇ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਪ੍ਰਮਾਣ-ਪੱਤਰ ਜਾਂ ਪ੍ਰਮਾਣੀਕਰਣ ਜਾਰੀ ਕਰਨ ਵਾਲੀ ਇਹ ਇੱਕੋ-ਇੱਕ ਸੰਸਥਾ ਹੈ।

NAATI ਇੱਕ ਸਰਕਾਰੀ, ਗ਼ੈਰ-ਲਾਭਕਾਰੀ ਕੰਪਨੀ ਹੈ ਜੋ ਕਾਮਨਵੈਲਥ, ਰਾਜ ਅਤੇ ਖੇਤਰੀ ਸਰਕਾਰਾਂ ਦੀ ਸਾਂਝੀ ਮਲਕੀਅਤ ਹੈ।

mission-teal

ਸਾਡਾ ਮਿਸ਼ਨ

ਸਾਡਾ ਮਿਸ਼ਨ ਹੈ:

  • ਅਨੁਵਾਦ ਅਤੇ ਦੁਭਾਸ਼ੀਆ ਖੇਤਰ ਲਈ ਉੱਚ ਰਾਸ਼ਟਰੀ ਮਾਪਦੰਡ ਨਿਰਧਾਰਤ ਕਰਨਾ ਅਤੇ ਕਾਇਮ ਰੱਖਣਾ
  • ਆਸਟ੍ਰੇਲੀਆ ਦੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਸਮਾਜ ਦੀਆਂ ਬਦਲਦੀਆਂ ਲੋੜਾਂ ਅਤੇ ਜਨਸੰਖਿਆ ਪ੍ਰਤੀ ਜਵਾਬਦੇਹ, ਉਚਿਤ ਤਰੀਕੇ ਨਾਲ ਪ੍ਰਮਾਣਿਤ ਅਨੁਵਾਦ ਅਤੇ ਦੋਭਾਸ਼ੀਆਂ ਪੇਸ਼ੇਵਰਾਂ ਦੀ ਲੋੜੀਂਦੀ ਸਪਲਾਈ ਦੀ ਮੌਜੂਦਗੀ ਨੂੰ ਸਮਰੱਥ ਬਣਾਉਣਾ।
ਇਸ ਮਿਸ਼ਨ ਨੂੰ ਪ੍ਰਾਪਤ ਕਰਨ ਨਾਲ ਲੋਕਾਂ ਦੀ ਆਸਟ੍ਰੇਲੀਆਈ ਸਮਾਜ ਵਿੱਚ ਸ਼ਾਮਲ ਹੋਣ ਅਤੇ ਭਾਗ ਲੈਣ ਦੀ ਸਮਰੱਥਾ ਵਧੇਗੀ।
vision-teal

ਸਾਡਾ ਸੁਪਨਾ

ਭਾਸ਼ਾ ਦੀਆਂ ਰੁਕਾਵਟਾਂ ਤੋਂ ਬਗ਼ੈਰ ਆਪਸ ਵਿੱਚ ਜੁੜਿਆ ਹੋਇਆ ਭਾਈਚਾਰਾ।

NAATI ਨਾਲ ਜਾਣ-ਪਛਾਣ

ਸਾਡੇ ਨਾਲ ਜਾਣ-ਪਛਾਣ ਕਰਵਾਉਣ ਲਈ ਅਤੇ ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਪ੍ਰਮਾਣੀਕਰਨ ਦੀ ਮਹੱਤਤਾ ਦੱਸਣ ਬਾਰੇ ਇੱਥੇ ਦੋ ਵੀਡੀਓ ਹਨ। ਇਹ ਵੀਡੀਓ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹਨ।

ਸਾਡੀ ਰਣਨੀਤਕ ਯੋਜਨਾ
2022-2026

ਸਾਡੀ ਰਣਨੀਤਕ ਯੋਜਨਾ ਦੇ ਆਧਾਰ ‘ਤੇ ਚਾਰ ਰਣਨੀਤਕ ਥੰਮ ਹਨ।

ਪ੍ਰਮਾਣੀਕਰਨ ਪ੍ਰਣਾਲੀ ਸਮਕਾਲੀ, ਢਲਣਯੋਗ ਅਤੇ ਕੰਮ ਕਰਨ ਦੇ ਵਧੀਆ ਤਰੀਕਿਆਂ ਅਤੇ ਤਕਨੀਕੀ ਤਰੱਕੀ ਦੇ ਅਨੁਸਾਰ ਤਸੱਲੀਬਖਸ਼ ਤਰੀਕੇ ਨਾਲ ਲਾਗੂ ਕੀਤੀ ਗਈ ਹੈ।

NAATI ਅਨੁਵਾਦ ਅਤੇ ਦੁਭਾਸ਼ੀਆ ਪੇਸ਼ੇ ਦੇ ਵਿਕਾਸ ਅਤੇ ਸਥਿਰਤਾ ਦਾ ਸਮਰਥਨ ਕਰਦੀ ਹੈ।

NAATI ਅਤੇ ਇਸਦੀ ਪ੍ਰਮਾਣੀਕਰਨ ਪ੍ਰਣਾਲੀ ਸਥਿਰਤਾ ਵਾਲੀ ਹੈ।

NAATI ਭਾਈਚਾਰੇ ਵਿੱਚ ਅਤੇ ਅਨੁਵਾਦ ਅਤੇ ਦੁਭਾਸ਼ੀਆ ਖੇਤਰ ਵਿੱਚ ਇੱਕ ਭਰੋਸੇਯੋਗ ਬ੍ਰਾਂਡ ਹੋਣ ਦੇ ਨਾਲ-ਨਾਲ ਇੱਕ ਨੀਤੀ ਪ੍ਰਭਾਵਕ ਅਤੇ ਵਿਚਾਰਕ ਨੇਤਾ ਵੀ ਹੈ।

ਸਾਡੀ ਸੁਲ੍ਹਾ-ਸਫ਼ਾਈ ਕਾਰਜ ਯੋਜਨਾ

ਭਾਸ਼ਾ ਦੀਆਂ ਰੁਕਾਵਟਾਂ ਤੋਂ ਬਗ਼ੈਰ ਆਪਸ ਵਿੱਚ ਜੁੜਿਆ ਹੋਇਆ ਇੱਕ ਭਾਈਚਾਰੇ ਹੋਣ ਦੇ ਸਾਡੇ ਸੁਪਨੇ ਨੂੰ ਸਾਕਾਰ ਕਰਨ ਲਈ ਕੋਸ਼ਿਸ਼ ਕਰਦੇ ਹੋਏ, ਅਸੀਂ ਸਵੀਕਾਰ ਕਰਦੇ ਹਾਂ ਕਿ ਸੁਲ੍ਹਾ-ਸਫ਼ਾਈ ਸਾਡੇ ਕਾਰੋਬਾਰ ਦਾ ਮੁੱਖ ਹਿੱਸਾ ਹੋਣਾ ਲਾਜ਼ਮੀ ਹੈ।

ਸਾਡਾ ਮੰਨਣਾ ਹੈ ਕਿ ਅਸੀਂ ਅਤੀਤ ਨਾਲ ਸੁਲ੍ਹਾ-ਸਫ਼ਾਈ ਕੀਤੇ ਬਿਨਾਂ ਅਤੇ ਸੰਮਲਿਤ ਭਵਿੱਖ ਦੀ ਸਿਰਜਣਾ ਕੀਤੇ ਬਿਨਾਂ ਇੱਕ ਭਾਈਚਾਰੇ ਦੇ ਰੂਪ ਵਿੱਚ ਸੱਚਮੁੱਚ ਜੁੜੇ ਹੋਏ ਨਹੀਂ ਹੋ ਸਕਦੇ ਹਾਂ।

ਕੀ ਤੁਸੀਂ ਅਨੁਵਾਦਕ ਜਾਂ ਦੁਭਾਸ਼ੀਏ ਦੀ ਭਾਲ ਕਰ ਰਹੇ ਹੋ?

ਤੁਸੀਂ NAATI ਦੀ ਅਨੁਵਾਦਕਾਂ ਅਤੇ ਦੁਭਾਸ਼ੀਆਂ ਦੀ ਔਨਲਾਈਨ ਡਾਇਰੈਕਟਰੀ ਲੱਭ ਸਕਦੇ ਹੋ। ਇਹ ਉਹ ਲੋਕ ਹਨ ਜੋ NAATI ਦੁਆਰਾ ਪ੍ਰਮਾਣਿਤ ਜਾਂ ਮਾਨਤਾ ਪ੍ਰਾਪਤ ਹਨ, ਅਤੇ ਉਹ ਦਸਤਾਵੇਜ਼ਾਂ ਦਾ ਅਨੁਵਾਦ ਕਰਕੇ ਜਾਂ ਵਿਆਖਿਆ ਕਰਕੇ ਸਹਾਇਤਾ ਕਰ ਸਕਦੇ ਹਨ।

ਨੋਟ: ਔਨਲਾਈਨ ਡਾਇਰੈਕਟਰੀ ਵਿੱਚ ਸੂਚੀਬੱਧ ਲੋਕ NAATI ਲਈ ਕੰਮ ਨਹੀਂ ਕਰਦੇ ਹਨ। ਉਹ ਆਮ ਤੌਰ ‘ਤੇ ਸਵੈ-ਰੁਜ਼ਗਾਰ ਵਾਲੇ ਹੁੰਦੇ ਹਨ ਜਾਂ ਕਿਸੇ ਭਾਸ਼ਾ ਸੇਵਾ ਪ੍ਰਦਾਤਾ ਲਈ ਕੰਮ ਕਰਦੇ ਹਨ।

Useful links

Careers

Careers

Learn more about current career opportunities with NAATI

Our CEO & Board

Our CEO & Board

Meet our CEO and Board of Directors

Projects & investments

Projects & investments

Learn more about how we re-invest into the translating & interpreting profession.

Practitioner details

credential result