ਮਾਈਗ੍ਰੇਸ਼ਨ ਅਸੈਸਮੈਂਟਸ (ਪ੍ਰਵਾਸ ਮੁਲਾਂਕਣ)

ਮਾਈਗ੍ਰੇਸ਼ਨ ਅਸੈਸਮੈਂਟਸ ਕੀ ਹੁੰਦੀਆਂ ਹਨ?

NAATI ਪ੍ਰਵਾਸ ਸੰਬੰਧੀ ਹੁਨਰਮੰਦ ਕਿੱਤਿਆਂ ਦੀ ਸੂਚੀ ‘ਤੇ ਅਨੁਵਾਦਕ ਅਤੇ ਦੁਭਾਸ਼ੀਆ ਕਿੱਤਿਆਂ ਲਈ “ਹੁਨਰ ਮੁਲਾਂਕਣ ਅਥਾਰਟੀ” ਹੈ।

ਜੇਕਰ ਤੁਸੀਂ ਇੱਕ ਅਨੁਵਾਦਕ ਜਾਂ ਦੁਭਾਸ਼ੀਏ ਵਜੋਂ ਕੰਮ ਕਰਨ ਲਈ ਆਸਟ੍ਰੇਲੀਆ ਵਿੱਚ ਪ੍ਰਵਾਸ ਕਰਨਾ ਚਾਹੁੰਦੇ ਹੋ, ਤਾਂ ਇੱਥੇ ਤਿੰਨ ਤਰੀਕੇ ਹਨ ਜਿਨ੍ਹਾਂ ਨਾਲ NAATI ਪ੍ਰਮਾਣੀਕਰਨ ਮੱਦਦ ਕਰਨ ਦੇ ਯੋਗ ਹੋ ਸਕਦਾ ਹੈ:

  1. ਤੁਸੀਂ ਹੁਨਰ ਮੁਲਾਂਕਣ ਲਈ ਅਰਜ਼ੀ ਦੇ ਸਕਦੇ ਹੋ (ਆਮ ਤੌਰ ‘ਤੇ ਇਹ ਸਿਰਫ਼ ਉਹਨਾਂ ਲਈ ਖੁੱਲ੍ਹਾ ਹੈ ਜੋ ਕਿਸੇ ਰੁਜ਼ਗਾਰਦਾਤਾ ਦੁਆਰਾ ਸਪਾਂਸਰ ਕੀਤੇ ਗਏ ਹਨ, ਜਾਂ ਰਾਜ ਜਾਂ ਪ੍ਰਦੇਸ਼ ਸਰਕਾਰ ਦੁਆਰਾ ਨਾਮਜ਼ਦ ਕੀਤੇ ਗਏ ਹਨ)।

  2. ਤੁਸੀਂ ਵਿਦੇਸ਼ਾਂ ਵਿੱਚ ਪ੍ਰਾਪਤ ਕੀਤੀਆਂ ਕੁੱਝ ਯੋਗਤਾਵਾਂ, ਜਾਂ ਅਨੁਵਾਦਕ ਜਾਂ ਦੁਭਾਸ਼ੀਏ ਵਜੋਂ ਹੁਨਰਮੰਦ ਰੁਜ਼ਗਾਰ ਕਰਦੇ ਹੋਣ ਲਈ ਅੰਕਾਂ ਦਾ ਦਾਅਵਾ ਕਰਨ ਦੇ ਯੋਗ ਹੋ ਸਕਦੇ ਹੋ, ਜਿਸਦੀ ਵਰਤੋਂ ਪੁਆਇੰਟ-ਆਧਾਰਿਤ ਮਾਈਗ੍ਰੇਸ਼ਨ ਵੀਜ਼ਾ ਲੈਣ ਲਈ ਕੀਤੀ ਜਾ ਸਕਦੀ ਹੈ।

  3. ਤੁਸੀਂ ਕ੍ਰੀਡੈਂਸ਼ੀਅਲ ਕਮਿਊਨਿਟੀ ਲੈਂਗੂਏਜ (CCL) ਪੁਆਇੰਟਾਂ ਦਾ ਦਾਅਵਾ ਕਰਨ ਦੇ ਯੋਗ ਹੋ ਸਕਦੇ ਹੋ, ਜੋ ਪੁਆਇੰਟ-ਆਧਾਰਿਤ ਮਾਈਗ੍ਰੇਸ਼ਨ ਵੀਜ਼ਾ ਲਈ ਵਰਤਿਆ ਜਾ ਸਕਦਾ ਹੈ। ਤੁਸੀਂ NAATI ਦੇ ਕ੍ਰੈਡੈਂਸ਼ੀਅਲ ਕਮਿਊਨਿਟੀ ਲੈਂਗੂਏਜ ਟੈਸਟ ਵਿੱਚ ਬੈਠ ਕੇ ਵੀ CCL ਅੰਕ ਹਾਸਲ ਕਰ ਸਕਦੇ ਹੋ।

NAATI ਸਿਫ਼ਾਰਿਸ਼ ਕਰਦੀ ਹੈ ਕਿ ਤੁਸੀਂ ਸਾਡੇ ਨਾਲ ਸੰਪਰਕ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪਤਾ ਕਰੋ ਕਿ ਤੁਸੀਂ ਕਿਸ ਵੀਜ਼ੇ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹੋ।

ਸਕਿੱਲ ਅਸੈਸਮੈਂਟਸ (ਹੁਨਰ ਮੁਲਾਂਕਣ)

ਸਕਿੱਲ ਅਸੈਸਮੈਂਟ ਉਹ ਹੁੰਦੀ ਹੈ ਜਿੱਥੇ ਅਸੀਂ ਸਾਡੇ ਦੁਆਰਾ ਸਥਾਪਿਤ ਕੀਤੇ ਪ੍ਰਮਾਣੀਕਰਨ ਮਾਪਦੰਡਾਂ ਪ੍ਰਤੀ ਤੁਹਾਡੇ ਨਾਮਜ਼ਦ ਕਿੱਤੇ (ਅਨੁਵਾਦਕ ਜਾਂ ਦੁਭਾਸ਼ੀਏ) ਲਈ ਤੁਹਾਡੇ ਹੁਨਰਾਂ ਦਾ “ਢੁੱਕਵਾਂ” ਜਾਂ “ਢੁੱਕਵਾਂ ਨਹੀਂ” ਵਜੋਂ ਮੁਲਾਂਕਣ ਕਰਦੇ ਹਾਂ।

ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਸਕਿੱਲ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਟੈਸਟ ਦੇ ਕੇ NAATI ਪ੍ਰਮਾਣੀਕਰਨ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਮਾਨਤਾ ਪ੍ਰਾਪਤ ਅਭਿਆਸ ਪ੍ਰਮਾਣੀਕਰਨ ਯੋਗ ਨਹੀਂ ਹਨ।

ਤੁਹਾਡੇ ਸਫ਼ਲ ਸਕਿੱਲ ਅਸੈਸਮੈਂਟ (ਸਰਟੀਫਿਕੇਸ਼ਨ) ਦੀ ਮਿਆਦ ਪੁੱਗਣ ਦੀ ਮਿਤੀ ਤੁਹਾਨੂੰ ਸਾਡੇ ਤੋਂ ਪ੍ਰਾਪਤ ਹੋਣ ਵਾਲੇ ਪੱਤਰ ‘ਤੇ ਸਪਸ਼ਟ ਤੌਰ ‘ਤੇ ਦਰਸਾਈ ਜਾਵੇਗੀ। ਆਮ ਤੌਰ ‘ਤੇ, NAATI ਸਕਿੱਲ ਅਸੈਸਮੈਂਟ ਤਿੰਨ ਸਾਲਾਂ ਲਈ ਵੈਧ ਹੁੰਦੀ ਹੈ।

ਪ੍ਰਮਾਣੀਕਰਨ ਲਈ ਅਰਜ਼ੀ ਦੇਣ ਲਈ, ਆਪਣੇ ਹੁਨਰ ਪੱਧਰ ਅਤੇ ਸਿਖਲਾਈ ਅਨੁਸਾਰ ਪ੍ਰਮਾਣੀਕਰਨ ਦੀ ਚੋਣ ਕਰੋ, ਅਤੇ NAATI ਨਾਲ ਪ੍ਰਮਾਣੀਕਰਨ ਟੈਸਟ ਵਿੱਚ ਬੈਠਣ ਲਈ ਅਰਜ਼ੀ ਦਿਓ। ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਵੇਰਵੇ ਹਰੇਕ ਟੈਸਟ ਜਾਣਕਾਰੀ ਪੰਨੇ ‘ਤੇ ਦਿੱਤੇ ਗਏ ਹਨ।

ਆਸਟ੍ਰੇਲੀਆਈ ਸਰਕਾਰ ਦਾ ਹੁਨਰਮੰਦ ਮਾਈਗ੍ਰੇਸ਼ਨ ਪ੍ਰੋਗਰਾਮ ਸਰਕਾਰ ਅਤੇ ਉਦਯੋਗ ਵਿਚਕਾਰ ਭਾਈਵਾਲੀ ਰਾਹੀਂ ਲਾਗੂ ਕੀਤਾ ਜਾਂਦਾ ਹੈ, ਜਿਸਦਾ ਤਾਲਮੇਲ ਗ੍ਰਹਿ ਮਾਮਲਿਆਂ ਦੇ ਵਿਭਾਗ ਦੁਆਰਾ ਕੀਤਾ ਜਾਂਦਾ ਹੈ। ਸਰਕਾਰ ਇਹ ਯਕੀਨੀ ਬਣਾਉਂਦੀ ਹੈ ਕਿ ਸੰਭਾਵੀ ਪ੍ਰਵਾਸੀਆਂ ਦੇ ਹੁਨਰ ਦਾ ਮੁਲਾਂਕਣ ਕਰਨ ਲਈ ਨੀਤੀਆਂ ਅਤੇ ਪ੍ਰਕਿਰਿਆਵਾਂ ਉਚਿਤ, ਪਾਰਦਰਸ਼ੀ ਅਤੇ ਪ੍ਰਵਾਸ ਵਿੱਚ ਗ਼ੈਰ-ਵਾਜਬ ਰੁਕਾਵਟਾਂ ਨਾ ਪੈਦਾ ਕਰਨ ਵਾਲੀਆਂ ਹੋਣ।

ਮਾਈਗ੍ਰੇਸ਼ਨ ਰੈਗੂਲੇਸ਼ਨਜ਼ 1994 ਦੇ ਅਨੁਸਾਰ, NAATI ਨੂੰ ਅਨੁਵਾਦਕ (ANZSCO ਕੋਡ 272413) ਅਤੇ ਦੁਭਾਸ਼ੀਏ (ANZSCO ਕੋਡ 272412) ਦੇ ਕਿੱਤਿਆਂ ਲਈ ਮੁਲਾਂਕਣ ਅਥਾਰਟੀ ਵਜੋਂ ਨਿਰਧਾਰਿਤ ਕੀਤਾ ਗਿਆ ਹੈ।

ਇਹ ਦੇਖਣ ਲਈ ਕਿ ਤੁਸੀਂ ਕਿਹੜੇ ਵੀਜ਼ਾ ਲਈ ਅਰਜ਼ੀ ਦੇ ਸਕਦੇ ਹੋ, ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਹੁਨਰਮੰਦ ਕਿੱਤਿਆਂ ਦੀ ਸੂਚੀ ਦੇਖੋ:

ਜੇਕਰ ਤੁਸੀਂ ਸਪਾਂਸਰ ਕੀਤੇ ਵੀਜ਼ੇ ਲਈ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵਧੇਰੇ ਜਾਣਕਾਰੀ ਲਈ ਸੰਬੰਧਿਤ ਰਾਜ ਜਾਂ ਖੇਤਰੀ ਸੰਸਥਾ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ:

ਅਸੀਂ ਵੀਜ਼ਾ ਲੋੜਾਂ ਬਾਰੇ ਜਾਣਕਾਰੀ ਜਾਂ ਸਲਾਹ ਨਹੀਂ ਦੇ ਸਕਦੇ, ਇਸ ਲਈ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਉਸ ਖ਼ਾਸ ਵੀਜ਼ੇ ਦੀਆਂ ਸ਼ਰਤਾਂ ਨੂੰ ਸਮਝਦੇ ਹੋ ਜਿਸ ਲਈ ਤੁਸੀਂ ਅਰਜ਼ੀ ਦੇ ਰਹੇ ਹੋ।

ਵਿਦੇਸ਼ੀ ਯੋਗਤਾਵਾਂ ਅਤੇ ਹੁਨਰਮੰਦ ਰੁਜ਼ਗਾਰ

ਇੱਕ ਵਾਰ ਜਦੋਂ ਤੁਹਾਨੂੰ ਸਫ਼ਲ ਸਕਿੱਲ ਅਸੈਸਮੈਂਟ ਦੇ ਦਿੱਤੀ ਜਾਂਦੀ ਹੈ (ਜਿਵੇਂ ਕਿ ਟੈਸਟਿੰਗ ਦੁਆਰਾ NAATI ਪ੍ਰਮਾਣੀਕਰਨ ਪ੍ਰਾਪਤ ਹੋ ਜਾਂਦਾ ਹੈ), ਤਾਂ ਤੁਸੀਂ ਇਹਨਾਂ ਬਾਰੇ ਰਾਏ ਦੇਣ ਲਈ NAATI ਲਈ ਅਰਜ਼ੀ ਦੇ ਸਕਦੇ ਹੋ:

  1. ਅਨੁਵਾਦ ਜਾਂ ਦੁਭਾਸ਼ੀਆ ਯੋਗਤਾ ਜੋ ਤੁਸੀਂ ਕਿਸੇ ਵਿਦੇਸ਼ੀ ਸੰਸਥਾ ਵਿੱਚ ਪ੍ਰਾਪਤ ਕੀਤੀ ਹੈ ਉਸ ਲਈ ਤੁਲਨਾਤਮਕ ਆਸਟ੍ਰੇਲੀਅਨ ਯੋਗਤਾ ਦਾ ਪੱਧਰ ਕੀ ਹੈ।

  2. ਪਿਛਲੇ ਦਸ ਸਾਲਾਂ ਵਿੱਚ ਤੁਹਾਡੇ ਇੱਕ ਅਨੁਵਾਦਕ ਜਾਂ ਦੁਭਾਸ਼ੀਏ ਵਜੋਂ ਕੰਮ ਕਰਦੇ ਹੋਣ ਦਾ ਤਸਦੀਕਸ਼ੁਦਾ ਕਰਨ ਯੋਗ ਹੁਨਰਮੰਦ ਰੁਜ਼ਗਾਰ।

ਵਿਦੇਸ਼ਾਂ ਵਿੱਚ ਪ੍ਰਾਪਤ ਕੀਤੀ ਯੋਗਤਾ ਲਈ ਅੰਕਾਂ ਦਾ ਦਾਅਵਾ ਕਰਨ ਲਈ, ਯੋਗਤਾ ਨੂੰ ਸੰਬੰਧਿਤ ਆਸਟ੍ਰੇਲੀਅਨ ਪੱਧਰ ਦੀ ਯੋਗਤਾ ਦੇ ਬਰਾਬਰ ਮਿਆਰ ਵਜੋਂ ਮਾਨਤਾ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਅਨੁਵਾਦ ਕਰਨ ਜਾਂ ਦੁਭਾਸ਼ੀਏ ਦੀ ਯੋਗਤਾ ਵਾਲੇ ਵਿਅਕਤੀ NAATI ਦੁਆਰਾ ਇਸ ਦਾ ਮੁਲਾਂਕਣ ਕਰਾਉਣ ਦੀ ਚੋਣ ਕਰ ਸਕਦੇ ਹਨ:

  • ਡਾਕਟਰੇਟ ਡਿਗਰੀ (ਆਮ ਤੌਰ ‘ਤੇ 20 ਪੁਆਇੰਟ) ਲਈ
  • ਬੈਚਲਰ ਜਾਂ ਮਾਸਟਰ ਡਿਗਰੀ (ਆਮ ਤੌਰ ‘ਤੇ 15 ਪੁਆਇੰਟ) ਲਈ
  • ਆਸਟ੍ਰੇਲੀਆਈ ਡਿਪਲੋਮਾ ਜਾਂ ਵਪਾਰਕ ਯੋਗਤਾ (ਆਮ ਤੌਰ ‘ਤੇ 10 ਅੰਕ) ਲਈ
  • NAATI ਦੁਆਰਾ ਮਾਨਤਾ ਪ੍ਰਾਪਤ ਹੋਰ ਪੁਰਸਕਾਰ ਜਾਂ ਯੋਗਤਾ (ਆਮ ਤੌਰ ‘ਤੇ 10 ਅੰਕ) ਲਈ

ਜੇਕਰ ਬੇਨਤੀ ਕੀਤੀ ਜਾਂਦੀ ਹੈ, ਤਾਂ NAATI ਸਕਿੱਲ ਅਸੈਸਮੈਂਟ ਦੇ ਹਿੱਸੇ ਵਜੋਂ ਤੁਲਨਾਤਮਕ ਆਸਟ੍ਰੇਲੀਅਨ ਪੱਧਰ ਦੀ ਯੋਗਤਾ ‘ਤੇ ਰਾਏ ਪ੍ਰਦਾਨ ਕਰੇਗਾ।

ਕਿਸੇ ਹੁਨਰਮੰਦ ਕਿੱਤੇ ਵਿੱਚ ਜਾਂ ਤਾਂ ਆਸਟ੍ਰੇਲੀਆ ਵਿੱਚ ਜਾਂ ਵਿਦੇਸ਼ ਵਿੱਚ ਰੁਜ਼ਗਾਰ ਕਰਦੇ ਹੋਣ ਲਈ ਅੰਕ ਦਿੱਤੇ ਜਾ ਸਕਦੇ ਹਨ। ਹੁਨਰਮੰਦ ਰੁਜ਼ਗਾਰ ਕੀਤਾ ਹੋਣ ਲਈ ਅੰਕਾਂ ਦਾ ਦਾਅਵਾ ਕਰਨ ਲਈ, ਕੰਮ ਦਾ ਤਜ਼ਰਬਾ ਅਰਜ਼ੀ ਦੇਣ ਵਾਲੇ ਦੇ ਨਾਮਜ਼ਦ ਕਿੱਤੇ (ਜਿਵੇਂ ਕਿ ਅਨੁਵਾਦਕ ਜਾਂ ਦੁਭਾਸ਼ੀਏ) ਦੇ ਅੰਦਰ ਹੋਣਾ ਚਾਹੀਦਾ ਹੈ।

ਹੇਠਾਂ ਦਿੱਤੇ ਅਨੁਸਾਰ ਆਸਟ੍ਰੇਲੀਆ (ਪਿਛਲੇ ਦਸ ਸਾਲਾਂ ਵਿੱਚ) ਵਿੱਚ ਕੀਤੇ ਗਏ ਤਸਦੀਕਸ਼ੁਦਾ ਹੁਨਰਮੰਦ ਰੁਜ਼ਗਾਰ ਇਤਿਹਾਸ ਦਾ ਪ੍ਰਦਰਸ਼ਨ ਕਰਕੇ ਅੰਕ ਦਿੱਤੇ ਜਾ ਸਕਦੇ ਹਨ:

  • 5 ਅੰਕ (1-3 ਸਾਲ ਲਈ)
  • 10 ਅੰਕ (3-5 ਸਾਲ ਲਈ)
  • 15 ਅੰਕ (5-8 ਸਾਲ ਲਈ)
  • 20 ਅੰਕ (8-10 ਸਾਲ ਲਈ)

ਵਿਦੇਸ਼ਾਂ ਵਿੱਚ ਕੀਤੇ ਗਏ ਤਸਦੀਕਸ਼ੁਦਾ ਹੁਨਰਮੰਦ ਰੁਜ਼ਗਾਰ ਲਈ (ਪਿਛਲੇ 10 ਸਾਲਾਂ ਵਿੱਚ):

  • 5 ਅੰਕ (3-5 ਸਾਲ ਲਈ)
  • 10 ਅੰਕ (5-8 ਸਾਲ ਲਈ)
  • 15 ਅੰਕ (8-10 ਸਾਲ ਲਈ)

ਪਿਛਲੇ ਦਸ ਸਾਲਾਂ ਦੌਰਾਨ ਕੀਤੇ ਆਸਟ੍ਰੇਲੀਆਈ ਅਤੇ ਵਿਦੇਸ਼ੀ ਰੁਜ਼ਗਾਰ ਨੂੰ ਜੋੜਿਆ ਜਾ ਸਕਦਾ ਹੈ, ਹਾਲਾਂਕਿ ਇਸ ਲਈ ਸਿਰਫ਼ ਵੱਧ ਤੋਂ ਵੱਧ 20 ਪੁਆਇੰਟ ਹੀ ਦਿੱਤੇ ਜਾ ਸਕਦੇ ਹਨ।

ਅੰਕ ਦੇਣ ਦੇ ਉਦੇਸ਼ਾਂ ਲਈ, ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ ਹਰ ਹਫ਼ਤੇ ਘੱਟੋ-ਘੱਟ 20 ਘੰਟੇ ਰੁਜ਼ਗਾਰ ਕੀਤੇ ਹੋਣ ਵਾਲੇ ਹੁਨਰਮੰਦ ਰੁਜ਼ਗਾਰ ਦੀ ਲੋੜ ਹੁੰਦੀ ਹੈ।

ਜੇਕਰ ਬੇਨਤੀ ਕੀਤੀ ਜਾਂਦੀ ਹੈ, ਤਾਂ NAATI ਸਕਿੱਲ ਅਸੈਸਮੈਂਟ ਦੇ ਹਿੱਸੇ ਵਜੋਂ ਅਰਜ਼ੀ ਦੇਣ ਵਾਲੇ ਦੇ ਹੁਨਰਮੰਦ ਰੁਜ਼ਗਾਰ ਬਾਰੇ ਆਪਣੀ ਰਾਏ ਪ੍ਰਦਾਨ ਕਰੇਗਾ।

ਇੱਕ ਅਰਜ਼ੀ ਜਮ੍ਹਾਂ ਕਰੋ

ਜੇਕਰ ਤੁਹਾਨੂੰ ਆਪਣੀ ਸਿੱਖਿਆ ਯੋਗਤਾ(ਵਾਂ) ਅਤੇ/ਜਾਂ ਹੁਨਰਮੰਦ ਰੁਜ਼ਗਾਰ ਦਾ ਮੁਲਾਂਕਣ ਕਰਨ ਲਈ NAATI ਦੀ ਲੋੜ ਹੈ ਤਾਂ ਤੁਹਾਨੂੰ ਇਹ ਕਰਨ ਦੀ ਲੋੜ ਹੋਵੇਗੀ:

  1. ਇੱਕ ਢੁੱਕਵਾਂ NAATI ਪ੍ਰਮਾਣੀਕਰਨ ਪ੍ਰਮਾਣ-ਪੱਤਰ ਪ੍ਰਾਪਤ ਕਰਨ ਜਾਂ ਰੱਖਦੇ ਹੋਣ ਦੀ।
  2. ਵਿੱਦਿਅਕ ਯੋਗਤਾਵਾਂ ਅਤੇ ਹੁਨਰਮੰਦ ਰੁਜ਼ਗਾਰ ਦਾ ਮੁਲਾਂਕਣ ਫਾਰਮ ਭਰਨ ਅਤੇ ਆਪਣੇ ਸਹਾਇਕ ਦਸਤਾਵੇਜ਼ਾਂ ਨੂੰ ਨੱਥੀ ਕਰਨ ਦੀ।
  3. ਆਪਣੀ ਭਰੀ ਹੋਈ ਅਰਜ਼ੀ applications@naati.com.au ‘ਤੇ ਜਮ੍ਹਾਂ ਕਰੋ

ਸਹਾਇਕ ਦਸਤਾਵੇਜ਼ਾਂ ਬਾਰੇ ਵੇਰਵੇ ਅਰਜ਼ੀ ਫਾਰਮ ‘ਤੇ ਲੱਭੇ ਜਾ ਸਕਦੇ ਹਨ।

Practitioner details

credential result